ਕੁੜੀ ਦੇ ਚੱਕਰ ਚ ਮਾਰਿਆ ਗਿਆ ਗੈਂਗਸਟਰ, ਪੁੱਤ ਦੀ ਲਾਸ਼ ਲੈਣ ਵੀ ਨਹੀਂ ਆਇਆ ਪਰਿਵਾਰ, ਦੇਖੋ ਵੀਡੀਓ

ਕੁਝ ਦਿਨ ਪਹਿਲਾ ਹੀ ਪੰਜਾਬ ਪੁਲਿਸ ਨੂੰ ਪੰਚਕੁਲਾ ਵਿਖੇ ਗੈਂਗਸਟਰਾਂ ਦੇ ਇੱਕ ਮੁਹੱਲੇ ਵਿਚ ਲੁਕੇ ਹੋਣ ਦੀ ਗੁਪਤ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਤੁਰੰਤ ਇਸ ਸੂਚਨਾ ਤੇ ਕਾਰਵਾਈ ਕੀਤੀ ਅਤੇ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਗੱਲੀਬਾਤੀ ਮਸਲਾ ਨਾ ਕਾਬੂ ਵਿਚ ਆਇਆ ਤਾਂ ਗੈਂਗਸਟਰਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ, ਜਿਸ ਦੀ ਜਵਾਬੀ ਕਾਰਵਾਈ ਵਿਚ ਪੁਲਿਸ ਨੇ ਇੱਕ ਗੈਂਗਸਟਰ ਨੂੰ ਮਾਰ ਮੁਕਾਇਆ। ਮਾਰੇ ਗਏ ਗੈਂਗਸਟਰ ਦੀ ਪਹਿਚਾਣ ਅੰਕਿਤ ਭਾਦੂ ਦੇ ਨਾਮ ਨਾਲ ਹੋਈ।

ਜੋ ਕਿ ਫਾਜਿਲਕਾ ਜਿਲ੍ਹੇ ਦੇ ਪਿੰਡ ਸ਼ੇਰੇ ਵਾਲਾ ਦਾ ਰਹਿਣ ਵਾਲਾ ਸੀ। ਭਾਦੂ ਦੀ ਮੌਤ ਤੋਂ ਬਾਅਦ ਭਾਦੂ ਦੇ ਦਾਦਾ ਜੀ ਨੇ ਉਸ ਦੀ ਜਿੰਦਗੀ ਦੇ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਸਨ। ਭਾਦੂ ਨੇ ਕਿਸ ਤਰੀਕੇ ਨਾਲ ਜੁਰਮ ਦੀ ਦੁਨੀਆ ਵਿਚ ਪੈਰ ਰੱਖਿਆ ਇਹ ਸਭ ਉਸ ਦੇ ਦਾਦਾ ਜੀ ਨੇ ਦੱਸਿਆ ਸੀ।

ਭਾਦੂ ਦਾ ਇਨਕਾਉਂਟਰ ਹੋਣ ਤੋਂ ਬਾਅਦ ਭਾਦੂ ਦਾ ਪਰਿਵਾਰ ਉਸ ਦੀ ਲਾਸ਼ ਤੱਕ ਲੈਣ ਨਹੀਂ ਆਇਆ, ਜਦੋਂ ਇਸ ਦੇ ਬਾਰੇ ਭਾਦੂ ਦੇ ਪਰਿਵਾਰ ਨਾਲ ਗੱਲ ਕੀਤੀ ਗਈ ਤਾਂ ਭਾਦੂ ਦੇ ਪਿਤਾ ਨੇ ਕਿਹਾ ਕੇ ਜੋ ਬੀਤ ਗਿਆ ਉਸ ਦੇ ਬਾਰੇ ਗੱਲਾਂ ਕਰਕੇ ਕੀ ਲੈਣਾ ਹੈ। ਦੱਸਣਯੋਗ ਹੈ ਕਿ ਭਾਦੂ ਇੱਕ ਜ਼ਿਮੀਦਾਰ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਉਹ ਆਪਣੇ ਮਾਪਿਆਂ ਦਾ ਇੱਕਲੋਤਾ ਪੁੱਤਰ ਸੀ। ਬਾਰਵੀ ਵਿਚ 88 ਪ੍ਰਤੀਸ਼ਤ ਨੰਬਰ ਲੈਣ ਵਾਲਾ ਭਾਦੂ 26 ਸਾਲ ਦੀ ਉਮਰ ਵਿਚ ਇਨਕਾਉਂਟਰ ਕਰਕੇ ਮਾਰਿਆ ਗਿਆ।

ਭਾਦੂ ਦੇ ਚਾਚਾ ਨੇ ਉਸ ਦੀ ਉਦਾਹਰਣ ਦਿੰਦੇ ਹੋਏ ਬਾਕੀ ਮੁੰਡਿਆਂ ਨੂੰ ਗੈਂਗਸਟਰ ਅਤੇ ਭਾਦੂ ਵਰਗਾ ਨਾ ਬਣਨ ਦੀ ਅਪੀਲ ਕਰਦੇ ਹਨ। ਭਾਦੂ ਦੇ ਪਿੰਡ ਸ਼ੇਰੇ ਵਾਲਾ ਵਿਖੇ ਅੱਜ ਭਾਦੂ ਦੀ ਲਾਸ਼ ਦਾ ਅੰਤਿਮ ਸੰਸਕਾਰ ਕੀਤਾ ਗਿਆ। ਸੰਸਕਾਰ ਮੌਕੇ ਉਸ ਦੇ ਪਰਿਵਾਰ ਵਿੱਚੋ ਉਸ ਦਾ ਦਾਦਾ ਹੀ ਮੌਜੂਦ ਰਿਹਾ। ਬਾਕੀ ਉਸ ਦੇ ਪਿੰਡ ਵਾਲੇ ਆਏ ਸਨ। ਹੇਠਾਂ ਦੇਖੋ ਇਸ ਪੂਰੇ ਮਾਮਲੇ ਦੀ ਵੀਡੀਓ ਰਿਪੋਰਟ

ਪ੍ਰੇਮਿਕਾ ਦੇ ਚੱਕਰ 'ਚ ਮਾਰਿਆ ਗਿਆ ਖੂੰਖਾਰ ਗੈਂਗਸਟਰ ਅੰਕਿਤ ਭਾਦੂ,ਮੌਤ ਤੋਂ ਬਾਅਦ ਪਰਿਵਾਰ ਲਾਸ਼ ਲੈਣ ਵੀ ਨਹੀਂ ਆਇਆ

ਪ੍ਰੇਮਿਕਾ ਦੇ ਚੱਕਰ 'ਚ ਮਾਰਿਆ ਗਿਆ ਖੂੰਖਾਰ ਗੈਂਗਸਟਰ ਅੰਕਿਤ ਭਾਦੂ,ਮੌਤ ਤੋਂ ਬਾਅਦ ਪਰਿਵਾਰ ਲਾਸ਼ ਲੈਣ ਵੀ ਨਹੀਂ ਆਇਆDaily Post Punjabi #GANGESTERBHADU #DEATH #GangsterAnkit #death #girlfriend #PUNJAB

Posted by Daily Post Punjabi on Sunday, February 10, 2019

ਦੱਸਿਆ ਜਾਂਦਾ ਹੈ ਕਿ ਭਾਦੂ ਨੇ 5 ਸਾਲ ਪਹਿਲਾ ਹੀ ਜੁਰਮ ਦੀ ਦੁਨੀਆ ਵਿਚ ਪੈਰ ਰੱਖਿਆ ਸੀ। ਲਗਭਗ 2 ਸਾਲ ਪਹਿਲਾ ਭਾਦੂ ਨੂੰ ਉਸ ਦੇ ਪਿਤਾ ਨੇ ਬੇਦਖਲ ਕਰ ਦਿੱਤਾ ਹੋਇਆ ਸੀ। ਦਰਅਸਲ ਵਿਚ ਅੰਕਿਤ ਭਾਦੂ ਇੱਕ ਕੁੜੀ ਦੇ ਚੱਕਰ ਵਿਚ ਮਾਰਿਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਦੇ 32 ਸੈਕਟਰ ਵਿਚ ਭਾਦੂ ਆਪਣੀ ਸਹੇਲੀ ਨਾਲ ਮਿਲਦਾ ਹੁੰਦਾ ਸੀ।

ਪੁਲਿਸ ਲੰਬੇ ਸਮੇਂ ਤੋਂ ਉਸ ਦਾ ਮੋਬਾਈਲ ਟਰੇਸ ਕਰ ਰਹੀ ਸੀ। ਜਦੋਂ ਪੁਲਿਸ ਨੂੰ ਪੱਕਾ ਹੋ ਗਿਆ ਤਾਂ ਭਾਦੂ ਪੁਲਿਸ ਦੇ ਮੱਥੇ ਲੱਗਣ ਤੇ ਇਨਕਾਉਂਟਰ ਵਿਚ ਮਾਰਿਆ ਗਿਆ। ਦੱਸਣਯੋਗ ਹੈ ਕਿ ਭਾਦੂ ਲਾਰੇਂਸ ਬਿਸ਼ਨੋਈ ਗੈਂਗ ਦਾ ਮੈਂਬਰ ਸੀ ਅਤੇ ਉਹ ਪੜ੍ਹਨ ਸਮੇਂ ਲਾਰੇਸਨ ਬਿਸ਼ਨੋਈ ਦੇ ਵਿਦਿਆਰਥੀ ਗਰੁੱਪ ਸੋਪੁ ਦੇ ਲਿੰਕ ਵਿਚ ਆਇਆ ਸੀ।

Leave a Comment