ਸਾਡਾ ਦੇਸ਼ ਘੁੰਮਣ ਆਈ ਗੋਰੀ ਕਿਉਂ ਇੱਕ ਦਿਨ ਚ ਹੀ ਵਾਪਿਸ ਚਲੀ ਗਈ, ਜਾਣੋ ਕੀ ਹੋਇਆ ਉਸਦੇ ਨਾਲ

ਕੁਝ ਸਮਾਂ ਪਹਿਲਾ ਇੱਕ ਵਿਦੇਸ਼ੀ ਮਹਿਮਾਨ ਜਿਸ ਦਾ ਨਾਮ “ਈਥਰ ਡੇਲਿਉ” ਸੀ, ਸਾਡੇ ਮੁਲਕ ਵਿਚ ਘੁੰਮਣ ਇਥੇ ਦਾ ਸੱਭਿਆਚਾਰ ਦੇਖਣ ਇਥੇ ਆਈ ਸੀ। ਉਹ ਇਥੇ ਕੁਝ ਦਿਨ ਰਹੇਗੀ ਅਤੇ ਇਹ ਦਿਨ ਉਸ ਦੀ ਜਿੰਦਗੀ ਦੇ ਚੰਗੇ ਸੁਪਨੇ ਬਣ ਕੇ ਹਮੇਸ਼ਾ ਉਸ ਦੇ ਨਾਲ ਰਹਿਣਗੇ ਇਹ ਸੋਚ ਲੈ ਕੇ ਉਹ ਇਥੇ ਆਈ ਸੀ ਪਰ ਉਸ ਨਾਲ “ਅਤਿਥੀ ਦੇਵੋ ਭੱਵ” ਦੇ ਨਾਹਰੇ ਲਾਉਣ ਵਾਲੇ ਸਾਡੇ ਹੀ ਮੁਲਕ ਦੇ ਕੁਝ ਲੋਕਾਂ ਨੇ ਅਜਿਹਾ ਬੁਰਾ ਸਲੂਕ ਕੀਤਾ ਕਿ ਉਹ 24 ਘੰਟੇ ਤੋਂ ਵੀ ਘੱਟ ਸਮੇਂ ਵਿਚ ਵਾਪਿਸ ਆਪਣੇ ਦੇਸ਼ ਚਲੀ ਗਈ। ਆਪਣੇ ਮੁਲਕ ਜਾ ਕੇ ਉਸ ਨੇ ਭਾਰਤ ਵਿਚ ਆਪਣੇ ਨਾਲ ਹੋਏ ਸਲੂਕ ਦੀ ਬੈਲਜੀਅਮ ਦੂਤਾਵਾਸ ਕੋਲ ਸ਼ਿਕਾਇਤ ਕੀਤੀ। ਇੱਕ ਮਹਿਲਾ ਦਾ ਮਾਮਲਾ ਹੋਣ ਕਰਕੇ ਇਹ ਸ਼ਿਕਾਇਤ ਬੈਲਜੀਅਮ ਦੂਤਾਵਾਸ ਤੋਂ ਸਾਡੇ ਮੁਲਕ ਦੇ ਵਿਦੇਸ਼ ਮੰਤਰਾਲੇ ਕੋਲ ਆਈ ਤਾਂ ਵਿਦੇਸ਼ ਮੰਤਰਾਲੇ ਨੇ ਇਹ ਸ਼ਿਕਾਇਤ ਦਿੱਲੀ ਪੁਲਿਸ ਨੂੰ ਪੂਰੀ ਤਰ੍ਹਾਂ ਦੇ ਦਿੱਤੀ ਅਤੇ ਇਸ ਤੇ ਤੁਰੰਤ ਐਕਸ਼ਨ ਲੈਣ ਨੂੰ ਕਿਹਾ।

ਇਹ ਪੂਰੀ ਘਟਨਾ ਬੀਤੇ ਸਾਲ 6 ਦਸੰਬਰ 2018 ਨੂੰ ਵਾਪਰੀ। ਪੁਲਿਸ ਨੂੰ ਮਿਲੀ ਸ਼ਿਕਾਇਤ ਦੇ ਤਹਿਤ ਈਥਰ ਦਾ ਜਹਾਜ ਬੈਲਜੀਅਮ ਤੋਂ ਦਿੱਲੀ 4 ਵਜੇ ਸ਼ਾਮ ਨੂੰ ਪਹੁੰਚਿਆ ਸੀ। ਏਅਰਪੋਰਟ ਤੇ ਪਹੁੰਚਣ ਤੋਂ ਬਾਅਦ ਈਥਰ ਨੇ ਇੱਕ ਸਿਮ ਕਾਰਡ ਲਿਆ ਅਤੇ ਆਪਣੇ ਫੋਨ ਵਿਚ ਪਾਇਆ। ਉਸ ਤੋਂ ਬਾਅਦ ਉਸਨੇ ਇੱਕ ਆਟੋ ਲਿਆ ਅਤੇ ਆਟੋ ਵਾਲੇ ਨੂੰ ਮਿੰਟੋ ਰੋਡ ਛੱਡਣ ਲਈ ਕਿਹਾ, ਆਟੋ ਵਾਲਾ ਉਸ ਨੂੰ ਮਿੰਟੋ ਰੋਡ ਦੀ ਬਜਾਏ ਕਿਸੀ ਹੋਰ ਜਗ੍ਹਾ ਲੈ ਗਿਆ। ਜਦੋ ਆਟੋ ਵਾਲੇ ਨੇ ਆਟੋ ਰੋਕਿਆ ਤਾਂ ਉਸ ਨੂੰ ਪਤਾ ਚੱਲਿਆ ਕਿ ਉਹ ਇੱਕ ਪਾਰਕਿੰਗ ਲੋਟ ਵਿਚ ਆ ਚੁੱਕੀ ਹੈ ਅਤੇ ਉਸ ਨੂੰ ਉਥੇ ਦੋ ਬੰਦੇ ਆਟੋ ਵਾਲੇ ਦੇ ਕਹਿਣ ਤੇ ਮਿਲੇ ਜਿਨ੍ਹਾਂ ਨੇ ਆਪਣੇ ਆਪ ਨੂੰ ਪੁਲਿਸ ਵਾਲੇ ਦੱਸ ਕੇ ਈਥਰ ਨੂੰ ਕਿਹਾ ਕਿ ਮਿੰਟੋ ਰੋਡ ਤੇ ਕਿਸੀ ਕਾਰਨ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ।

ਇਸ ਲਈ ਉਹ ਉਥੇ ਨਹੀਂ ਜਾ ਸਕਦੀ। ਉਸ ਤੋਂ ਬਾਅਦ ਉਹਨਾਂ ਨੇ ਮਹਿਲਾ ਨੂੰ ਇੱਕ ਕਾਗਜ ਦਿੱਤਾ, ਜਿਸ ਵਿਚ ਪੁਲਿਸ ਸਟੇਸ਼ਨ ਦਾ ਪਤਾ ਲਿਖਿਆ ਹੋਇਆ ਸੀ। ਆਟੋ ਡਰਾਈਵਰ ਉਸ ਮਹਿਲਾ ਨੂੰ ਜਿਥੇ ਲੈ ਕੇ ਗਿਆ ਉਸ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਥੇ 6 ਜਣੇ ਪੁਲਿਸ ਦੀ ਵਰਦੀ ਵਿਚ ਪਹਿਲਾ ਤੋਂ ਹੀ ਮੌਜੂਦ ਸਨ। ਮਹਿਲਾ ਨੇ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕੇ ਉਹ ਉਸ ਨੂੰ ਉਥੇ ਨਹੀਂ ਜਾਣ ਦੇ ਸਕਦੇ ਕਿਉਂਕਿ ਉਸ ਰੋਡ ਤੇ ਧਰਨੇ ਕਰਕੇ ਜਾਮ ਲੱਗਾ ਹੋਇਆ ਹੈ। ਉਹਨਾਂ ਵੱਲੋ ਈਥਰ ਨੂੰ ਇੱਕ ਵੀਡੀਓ ਵੀ ਦਿਖਾਈ, ਜਿਸ ਵਿਚ ਕੁਝ ਧਰਨਾ ਪ੍ਰਦਰਸ਼ਨ ਚੱਲ ਰਿਹਾ ਸੀ।

ਉਹਨਾਂ ਵਿੱਚੋ ਇੱਕ ਨੇ ਮਹਿਲਾ ਦੇ ਗਹਿਣੇ ਉਤਰਵਾਕੇ ਰੱਖ ਲਏ ਅਤੇ ਉਸ ਨੂੰ ਧਮਕੀ ਦਿੱਤੀ ਕੇ ਜੇਕਰ ਉਹ ਅਜਿਹਾ ਨਹੀਂ ਕਰੇਗੀ ਤਾਂ ਉਸ ਦੇ ਨਾਲ ਬੁਰਾ ਹੋਵੇਗਾ। ਉਸ ਤੋਂ ਬਾਅਦ ਉਸ ਨੇ ਕਿਸੀ ਨੂੰ ਫੋਨ ਕੀਤਾ ਅਤੇ ਈਥਰ ਨੂੰ ਦੱਸਿਆ ਕਿ ਉਸ ਦੇ ਹੋਟਲ ਦੀ ਬੁਕਿੰਗ ਕੈਂਸਲ ਕਰ ਦਿੱਤੀ ਗਈ ਹੈ ਅਤੇ ਈਥਰ ਨੂੰ ਸੈਂਟਰਲ ਦਿੱਲੀ ਜਾਣ ਲਈ ਕਹਿ ਦਿੱਤਾ। ਆਟੋ ਵਾਲਾ ਉਸ ਨੂੰ ਐੱਨ.ਡੀ.ਐੱਮ.ਸੀ ਮਾਰਕੀਟ ਵਿਚ ਕਿਸੀ ਟਰੈਵਲ ਏਜੰਸੀ ਕੋਲ ਲੈ ਗਿਆ, ਜਿਥੇ ਉਸ ਦਾ ਹੋਟਲ ਬੁੱਕ ਕਰਨ ਲਈ ਉਸ ਦੀ ਕਿਸੀ ਨਾਲ ਗੱਲ ਕਰਵਾਈ ਗਈ ਅਤੇ ਉਸ ਤੋਂ 40 ਡਾਲਰ ਲੈ ਕੇ ਉਸ ਦਾ ਹੋਟਲ ਬੁੱਕ ਕੀਤਾ ਗਿਆ। ਫੇਰ ਉਸ ਮਹਿਲਾ ਨੂੰ ਇੱਕ ਕੈਬ ਵਿਚ ਬਿਠਾ ਕੇ ਹੋਟਲ ਭੇਜਿਆ ਗਿਆ।

ਇਸ ਕੈਬ ਵਿਚ ਪਹਿਲਾ ਤੋਂ ਹੀ 2 ਹੋਰ ਕੁੜੀਆਂ ਮੌਜੂਦ ਸਨ। ਜਿਸ ਹੋਟਲ ਵਿਚ ਉਸ ਨੂੰ ਛੱਡਿਆ ਗਿਆ। ਈਥਰ ਦਾ ਕਮਰਾ ਉਸਦੀ ਤੀਜੀ ਮੰਜਿਲ ਤੇ ਸੀ, ਜਿਥੇ ਕਮਰਿਆਂ ਵਿਚ ਨਾ ਹੀ ਕੋਈ ਖਿੜਕੀ ਅਤੇ ਨਾ ਹੀ ਕੋਈ ਵਾਈ.ਫਾਈ. ਦੀ ਸੁਵਿਧਾ ਸੀ। ਕਮਰੇ ਵਿਚ ਪਹੁੰਚਦੇ ਸਾਰ ਹੀ ਡਰੀ ਹੋਈ ਮਹਿਲਾ ਨੇ ਦਰਵਾਜਾ ਅੰਦਰੋਂ ਬੰਦ ਕਰ ਲਿਆ। ਮਹਿਲਾ ਦੇ ਅਨੁਸਾਰ ਉਸ ਦੇ ਕਮਰੇ ਦਾ ਦਰਵਾਜਾ ਕਈ ਵਾਰ ਖੜਕਾਇਆ ਗਿਆ ਪਰ ਉਸ ਨੇ ਦਰਵਾਜਾ ਨਹੀਂ ਖੋਲਿਆ ਤਾਂ ਅਚਾਨਕ ਉਸ ਦਾ ਸਿਮ ਐਕਟੀਵੇਟ ਹੋ ਗਿਆ। ਮਹਿਲਾ ਨੇ ਆਪਣੇ ਕਿਸੀ ਜਾਣਕਾਰ ਨੂੰ ਰਿਸ਼ੀਕੇਸ਼ ਵਿਚ ਕਾਲ ਕੀਤੀ ਅਤੇ ਮਦਦ ਮੰਗੀ।

ਉਸ ਦੇ ਦੋਸਤ ਨੇ ਮਹਿਲਾ ਦੇ ਹੋਟਲ ਵਿਚ ਫੋਨ ਕਰਕੇ ਰੂਮ ਬੁਕਿੰਗ ਰੱਦ ਕਰਨ ਦੀ ਗੱਲ ਨੂੰ ਜਾਂਚਿਆ ਤਾਂ ਹੋਟਲ ਨੇ ਬੁਕਿੰਗ ਰੱਦ ਕਰਨ ਦੀ ਗੱਲ ਨੂੰ ਝੂਠ ਦੱਸਿਆ। ਜਿਸ ਤੋਂ ਬਾਅਦ ਹੋਟਲ ਦਾ ਸਟਾਫ ਆਇਆ ਅਤੇ ਉਸ ਨੂੰ ਉਥੋਂ ਆਪਣੇ ਹੋਟਲ ਵਿਚ ਲੈ ਗਿਆ। ਜਿਥੇ ਜਾਂਦੇ ਸਾਰ ਹੀ ਮਹਿਲਾ ਆਪਣੇ ਦੇਸ਼ ਵਾਪਸ ਚਲੀ ਗਈ। ਵਿਦੇਸ਼ ਮੰਤਰਾਲੇ ਨੇ ਦਿੱਲੀ ਪੁਲਿਸ ਨੂੰ ਸ਼ਿਕਾਇਤ ਲਿਖੀ, ਜਿਸ ਵਿਚ ਲਿਖਿਆ ਸੀ ਕਿ ਮਹਿਲਾ ਨੂੰ ਕਈ ਲੋਕਾਂ ਨੇ ਤੰਗ- ਪ੍ਰੇਸ਼ਾਨ ਕੀਤਾ। ਜਿਨ੍ਹਾਂ ਵਿਚ ਇੱਕ ਆਟੋ ਰਿਕਸ਼ਾ ਡਰਾਈਵਰ, ਇੱਕ ਟਰੈਵਲ ਏਜੰਸੀ, ਇੱਕ ਹੋਟਲ ਅਤੇ ਹੋਰ ਕਈ ਜਾਅਲੀ ਪੁਲਿਸ ਵਾਲੇ ਸ਼ਾਮਿਲ ਸਨ। ਨਵੀਂ ਦਿੱਲੀ ਦੇ ਡੀ.ਸੀ.ਪੀ. ਮਧੁਰ ਵਰਮਾ ਦੇ ਮੁਤਾਬਿਕ ਇਸ ਮਾਮਲੇ ਨੂੰ ਲੈ ਕੇ ਉਹਨਾਂ ਵੱਲੋ ਕੇਸ ਦਰਜ ਕਰ ਲਿਆ ਗਿਆ ਹੈ ਅਤ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Leave a Comment