ਮੌਸਮ ਵਿਭਾਗ ਨੇ ਕੈਨੇਡਾ ਵਾਸੀਆਂ ਨੂੰ ਦਿੱਤੀ ਵੱਡੀ ਚਿਤਵਾਨੀ !! ਪੜੋ ਪੂਰੀ ਖ਼ਬਰ

ਕੈਨੇਡਾ ਇਸ ਵੇਲੇ ਪੂਰੀ ਤਰ੍ਹਾਂ ਨਾਲ ਠੰਡ ਦੀ ਲਪੇਟ ‘ਚ ਹੈ ਤੇ ਇਸ ਸਬੰਧੀ ਵਾਤਾਵਰਣ ਕੈਨੇਡਾ ਵਲੋਂ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ। ਕੈਨੇਡਾ ‘ਚ ਸ਼ਨੀਵਾਰ ਸਵੇਰੇ ਘੱਟ ਤੋਂ ਘੱਟ ਤਾਪਮਾਨ ਐਲਬਰਟਾ ਦੇ ਟੀਪੀ ਕ੍ਰੀਕ ‘ਚ ਮਨਫੀ 41.02 ਡਿਗਰੀ ਰਿਕਾਰਡ ਕੀਤਾ ਗਿਆ ਤੇ ਵੈਨਕੂਵਰ ‘ਚ ਵਧ ਤੋਂ ਵਧ ਤਾਪਮਾਨ 1.8 ਡਿਗਰੀ ਤਾਪਮਾਨ ਦਰਜ ਕੀਤਾ ਗਿਆ।

ਵਾਤਾਵਰਣ ਕੈਨੇਡਾ ਵਲੋਂ ਜਾਰੀ ਐਡਵਾਇਜ਼ਰੀ ‘ਚ ਕਿਹਾ ਗਿਆ ਹੈ ਕਿ ਐਲਬਰਟਾ ਦੇ ਕੁਝ ਇਲਾਕਿਆਂ ‘ਚ ਤਾਪਮਾਨ ਮਨਫੀ 40 ਤੇ ਮਨਫੀ 50 ਡਿਗਰੀ ਤੱਕ ਡਿੱਗ ਸਕਦਾ ਹੈ। ਐਲਬਰਟਾ ਦੇ ਕੁਝ ਇਲਾਕਿਆਂ ਨੂੰ ਬੁੱਧਵਾਰ ਤੱਕ ਭਾਰੀ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਠੰਡ ਕਾਰਨ ਐਲਬਰਟਾ ਵਾਸੀਆਂ ਦੀ ਸਿਹਤ ‘ਤੇ ਅਸਰ ਪੈ ਸਕਦਾ ਹੈ।ਵਾਤਾਵਰਣ ਕੈਨੇਡਾ ਨੇ ਇਹ ਵੀ ਕਿਹਾ ਕਿ ਇਸ

ਭਿਆਨਕ ਠੰਡ ਕਾਰਨ ਤੁਹਾਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਕਿ ਛਾਤੀ ‘ਚ ਦਰਦ, ਸਾਹ ਲੈਣ ‘ਚ ਦਿੱਕਤ, ਸਰੀਰ ‘ਚ ਦਰਦ, ਕਮਜ਼ੋਰੀ। ਵਾਤਾਵਰਣ ਕੈਨੇਡਾ ਵਲੋਂ ਜਾਰੀ ਚਿਤਾਵਨੀ ‘ਚ ਕਿਹਾ ਗਿਆ ਹੈ ਕਿ ਇਸ ਠੰਡ ‘ਚ ਕੈਨੇਡੀਅਨ ਬਾਹਰ ਨਿਕਲਣ ਤੋਂ ਪਰਹੇਜ਼ ਕਰਨ। ਜੇਕਰ ਬਾਹਰ ਨਿਕਣਨਾ ਵੀ ਪੈਂਦਾ ਹੈ ਤਾਂ ਆਪਣੇ ਸਰੀਰ ਨੂੰ ਪੂਰੀ ਤਰਾਂ ਢੱਕ ਕੇ ਨਿਕਲੋ।

Leave a Comment