ਮੌਸਮ ਦੇ ਬਦਲੇ ਮਿਜ਼ਾਜ ਦੀ ਵਜਾ ਕਰਕੇ 31 ਮਾਰਚ ਤੱਕ ਇਹਨਾਂ ਟਰੇਨਾਂ ਨੂੰ ਲੱਗੀ ਬਰੇਕ

ਧੁੰਦ ਕਾਰਨ ਰੱਦ ਕੀਤੀਆਂ ਗਈਆਂ ਕਈ ਰੇਲਾਂ ਜਲਦ ਬਹਾਲ ਨਹੀਂ ਹੋ ਰਹੀਆਂ। ਇਨ੍ਹਾਂ ਗੱਡੀਆਂ ਦੇ ਰੱਦ ਹੋਣ ਦੀ ਸਮਾਂ ਸੀਮਾ ਵਧਾ ਦਿੱਤੀ ਹੈ। ਅੰਮ੍ਰਿਤਸਰ ਤੇ ਚੰਡੀਗੜ੍ਹ ਵਿਚਾਲੇ ਚੱਲਦੀ ਸੁਪਰ ਫਾਸਟ ਰੇਲ ਗੱਡੀ ਨੂੰ ਹੁਣ 31 ਮਾਰਚ ਤਕ ਰੱਦ ਕਰ ਦਿੱਤਾ ਗਿਆ ਹੈ। ਜੰਮੂ ਤੇ ਬਠਿੰਡਾ ਵਿਚਾਲੇ ਬਾਰਸਤਾ ਅੰਮ੍ਰਿਤਸਰ ਚੱਲਣ ਵਾਲੀ ਬਠਿੰਡਾ ਐਕਸਪ੍ਰੈੱਸ ਰੇਲ ਗੱਡੀ ਨੂੰ 29 ਮਾਰਚ ਤਕ ਰੱਦ ਕਰ ਦਿੱਤਾ ਗਿਆ ਹੈ।

ਇਸੇ ਤਰ੍ਹਾਂ ਅੰਮ੍ਰਿਤਸਰ-ਗੋਰਖਪੁਰ ਵਿਚਾਲੇ ਚੱਲਣ ਵਾਲੀ ਰੇਲਗੱਡੀ ਨੂੰ ਵੀ ਕ੍ਰਮਵਾਰ 31 ਮਾਰਚ ਅਤੇ 25 ਮਾਰਚ ਤਕ ਰੱਦ ਕੀਤਾ ਗਿਆ ਹੈ। ਅੰਮ੍ਰਿਤਸਰ ਤੇ ਲਾਲ ਕੂੰਆਂ ਰੇਲ ਗੱਡੀ ਹੁਣ 30 ਮਾਰਚ ਤਕ ਬੰਦ ਰਹੇਗੀ। ਕਟਿਹਾਰ-ਅੰਮ੍ਰਿਤਸਰ ਰੇਲ ਗੱਡੀਆਂ ਵੀ ਕ੍ਰਮਵਾਰ

31 ਮਾਰਚ ਅਤੇ 3 ਅਪਰੈਲ ਤਕ ਬੰਦ ਰਹਿਣਗੀਆਂ। ਅਜਮੇਰ-ਅੰਮ੍ਰਿਤਸਰ ਰੇਲ ਗੱਡੀ ਵੀ 31 ਮਾਰਚ ਤਕ ਰੱਦ ਕੀਤੀ ਗਈ ਹੈ। ਅੰਮ੍ਰਿਤਸਰ-ਜੈ ਨਗਰ ਰੇਲ ਗੱਡੀ ਵੀ 31 ਮਾਰਚ ਤਕ ਰੱਦ ਰਹੇਗੀ।

Leave a Comment