ਮੌਸਮ ਨੂੰ ਲੈਕੇ ਆਈ ਵੱਡੀ ਖ਼ਬਰ, ਤਿਆਰ ਹੋ ਜਾਓ ਇਸ ਦਿਨ ਹੋਵੇਗੀ ਦੁਬਾਰਾ ਗੜੇਮਾਰੀ !! ਪੜ੍ਹੋ ਜਾਣਕਾਰੀ

ਠੰਡ ਹੈ ਕਿ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ। ਕੁਝ ਦਿਨ ਪਹਿਲਾ ਹੀ ਮੌਸਮ ਨੇ ਭਾਰੀ ਕਰਵਟ ਲੈਂਦਿਆਂ ਦੁਬਾਰਾ ਠੰਡ ਕਰ ਦਿੱਤੀ ਸੀ ਅਤੇ ਬਾਰਿਸ਼ ਦੇ ਨਾਲ ਨਾਲ ਗੋਲੇ ਵੀ ਬਰਸੇ ਸਨ। ਹੁਣ ਕੁਛ ਦਿਨ ਮੌਸਮ ਠੀਕ ਚੱਲ ਰਿਹਾ ਸੀ ਪਰ ਮੌਸਮ ਵਿਭਾਗ ਦੇ ਅਨੁਸਾਰ ਦੁਬਾਰਾ ਮੌਸਮ ਖ਼ਰਾਬ ਹੋਣ ਜਾ ਰਿਹਾ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੋ ਦਿਨ ਬਾਅਦ ਭਾਵ 13 ਅਤੇ 14 ਫਰਵਰੀ ਨੂੰ ਦੇਸ਼ ਦੇ ਉੱਤਰੀ ਇਲਾਕਿਆਂ ਵਿਚ ਦੁਬਾਰਾ ਗੜੇਮਾਰੀ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ-ਨਾਲ ਪੰਜਾਬ ਅਤੇ ਹਰਿਆਣਾ ਵਿਚ ਵੀ ਮੌਸਮ ਵਿਗਨ ਦੀ ਭਾਰੀ ਸੰਭਾਵਨਾ ਜਤਾਈ ਜਾ ਰਹੀ ਹੈ।

ਦੱਸਿਆ ਜਾ ਰਿਹਾ ਹੈ ਕਿ ਇਸ ਦਿਨ ਰਾਜਧਾਨੀ ਦਿੱਲੀ ਵਿਚ ਗੜੇਮਾਰੀ ਹੋਣ ਦੇ ਆਸਾਰ ਹਨ। ਜੇਕਰ ਮੌਸਮ ਵਿਭਾਗ ਦੀ ਮੰਨੀਏ ਤਾਂ ਆਉਣ ਵਾਲੀ 15 ਤਰੀਕ ਨੂੰ ਫੇਰ ਗੜੇਮਾਰੀ ਹੋਵੇਗੀ ਅਤੇ ਅਗਲੇ ਦਿਨ ਮੌਸਮ ਸਾਫ ਹੋ ਜਾਵੇਗਾ। ਜੇਕਰ ਗੜੇਮਾਰੀ ਦੁਬਾਰਾ ਹੁੰਦੀ ਹੈ ਤਾਂ ਠੰਡ ਦਾ ਕਹਿਰ ਦੁਬਾਰਾ ਤੋਂ ਸ਼ੁਰੂ ਹੋ ਜਾਵੇਗਾ। ਦੱਸਣਯੋਗ ਹੈ ਕਿ ਬੀਤੀ 7 ਫਰਵਰੀ ਨੂੰ ਪਹਿਲਾ ਵੀ ਦਿੱਲੀ ਵਿਚ ਭਾਰੀ ਗੜੇਮਾਰੀ ਹੋ ਚੁੱਕੀ ਹੈ।

Rain drops falling from a black umbrella concept for bad weather, winter or protection

ਇਸ ਗੜੇਮਾਰੀ ਨਾਲ ਸੜਕਾਂ ਤੇ ਸ਼ਿਮਲਾ ਵਾਂਗੂ ਬਰਫ ਇਕੱਠੀ ਹੋ ਗਈ ਸੀ ਅਤੇ ਪੰਜਾਬ ਅਤੇ ਹਰਿਆਣਾ ਵਿਚ ਵੀ ਗੜੇਮਾਰੀ ਹੋਣ ਕਰਕੇ ਕਿਸਾਨਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਸੀ। ਮਿੱਤਰ ਯੂੰਜੈ ਮਹਾਪਾਤਰਾ ਜੋ ਕਿ ਮੌਸਮ ਵਿਭਾਗ ਦੇ ਮੁਖੀ ਹਨ, ਦੇ ਅਨੁਸਾਰ ਇਹ ਦਿੱਲੀ ਅਤੇ ਪਹਾੜਾਂ ਤੇ ਜੋ ਗੜੇਮਾਰੀ ਹੋਈ ਸੀ, ਉਹ ਵੈਸਟਰਨ ਡਿਸਟਰਬੈਂਸ ਨਾਲ ਹੋਈ ਸੀ। ਇਸ ਗੜੇਮਾਰੀ ਨਾਲ ਕਈ ਕੱਚੇ ਮਕਾਨਾਂ ਅਤੇ ਕਮਜ਼ੋਰ ਇਮਾਰਤ ਨੂੰ ਵੀ ਭਾਰੀ ਨੁਕਸਾਨ ਹੋਇਆ ਸੀ

Leave a Comment