ਸਰਿੰਜ਼ ਜਿੱਡਾ ਪੈਦਾ ਹੋਇਆ ਬੱਚਾ ਹੁਣ ਖਤਰੇ ‘ਚੋਂ ਬਾਹਰ, ਡਾਕਟਰਾਂ ਵੀ ਹੈਰਾਨ !!

ਕਿਸੇ ਨੇ ਸੱਚ ਹੀ ਕਿਹਾ ਹੈ ਜਾਕੋ ਰਾਖੇ ਸਾਈਆਂ, ਮਾਰ ਸਕੈ ਨਾ ਕੋਇ । ਇਸ ਵਾਕ ਨੂੰ ਸੱਚ ਸਾਬਤ ਕਰਦਾ ਲੰਡਨ ਦਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਮਹਿਲਾ ਨੇ ਗਰਭ ਅਵਸਥਾ ਦੇ 23ਵੇਂ ਹਫਤੇ ਬੱਚੇ ਨੂੰ ਜਨਮ ਦਿੱਤਾ, ਜਿਸ ਦੇ ਬਚਣ ਦੀ ਉਮੀਦ ਨਾ ਦੇ ਬਰਾਬਰ ਸੀ। ਰੱਬ ਦੀ ਮਿਹਰ ਨਾਲ ਅੱਜ ਬੱਚਾ ਸਿਹਤਮੰਦ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇਹ ਲੱਖਾਂ ਵਿਚੋਂ ਇਕ ਮਾਮਲਾ ਹੈ, ਜਿਸ ਵਿਚ ਗਰਭ ਅਵਸਥਾ ਦੇ 6 ਮਹੀਨੇ ਤੋਂ ਵੀ ਘੱਟ ਸਮੇਂ ਵਿਚ ਜਨਮ ਲੈਣ ਵਾਲੇ ਬੱਚੇ ਦੀ ਜਾਨ ਬਚੀ ਹੈ।

ਕੇਅਰ ਵਰਕਰ 25 ਸਾਲਾ ਹੈਨਾ ਰੋਜ਼ ਅਤੇ ਉਸ ਦੇ 27 ਸਾਲਾ ਪਾਰਟਨਰ ਡੇਨੀਅਲ ਬੋਨਸ ਨੂੰ ਡਾਕਟਰਾਂ ਨੇ ਪੰਜ ਵੱਖ-ਵੱਖ ਮੌਕਿਆਂ ਤੇ ਦੱਸਿਆ ਸੀ ਕਿ ਉਨ੍ਹਾਂ ਦਾ ਬੱਚਾ ਜਿਉਂਦਾ ਨਹੀਂ ਬਚੇਗਾ। ਬੱਚੇ ਦਾ ਜਨਮ ਗਰਭਪਾਤ ਦੀ ਤੈਅ ਸੀਮਾ ਤੋਂ ਠੀਕ ਇਕ ਹਫਤੇ ਪਹਿਲਾਂ ਹੋਇਆ ਸੀ। ਜਨਮ ਸਮੇਂ ਬੱਚੇ ਦਾ ਆਕਾਰ ਇਕ ਸਰਿੰਜ਼ ਜਿੰਨਾ ਸੀ ਅਤੇ ਵਜ਼ਨ ਸਿਰਫ 700 ਗ੍ਰਾਮ ਸੀ। ਨੌਟਿੰਘਮਸ਼ਾਇਰ ਵਿਚ ਇਸ ਬੱਚੇ ਦਾ ਜਨਮ ਜੁਲਾਈ ਵਿਚ ਹੋਇਆ ਸੀ। ਜਨਮ ਲੈਂਦੇ ਹੀ ਉਸ ਵਿਚ ਮੈਨਿਨਜਾਈਟਿਸ ਦੇ ਲੱਛਣ ਦਿਖਾਈ ਦੇਣ ਲੱਗੇ ਸਨ। ਡਾਕਟਰਾਂ ਨੇ ਹੈਨਾ ਅਤੇ ਡੇਨੀਅਲ ਨੂੰ ਦੱਸ ਦਿੱਤਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਹ ਕਦੇ ਵੀ ਇਸ ਨੂੰ ਬਚਾ ਨਹੀਂ ਸਕਣਗੇ। ਪਰ ਸਾਰੀਆਂ ਮੁਸ਼ਕਲਾਂ ਨਾਲ ਲੜਦਿਆਂ ਇਸ ਬੱਚੇ ਨੇ ਮੌਤ ਨੂੰ ਹਰਾ ਦਿੱਤਾ ਅਤੇ ਹੁਣ ਉਹ ਹਸਪਤਾਲ ਤੋਂ ਆਪਣੇ ਘਰ ਜਾ ਰਿਹਾ ਹੈ।

ਪਹਿਲੀ ਵਾਰ ਮਾਂ ਬਣੀ ਹੈਨਾ ਰੋਜ਼ ਨੇ ਕਿਹਾ ਕਿ ਡਾਕਟਰਾਂ ਨੇ ਸਾਨੂੰ ਦੱਸਿਆ ਸੀ ਕਿ ਜੌਰਜ (ਬੱਚੇ ਦਾ ਨਾਮ) ਦੇ ਜਿਉਂਦੇ ਰਹਿਣ ਦੀ ਸੰਭਾਵਨਾ ਇਕ ਲੱਖ ਵਿਚੋਂ ਇਕ ਹੈ। ਉਸ ਦਾ ਲੰਬੇ ਸਮੇਂ ਤੱਕ ਜਿਉਂਦੇ ਰਹਿਣਾ ਲੱਗਭਗ ਅਸੰਭਵ ਲੱਗ ਰਿਹਾ ਸੀ। ਮੈਨੂੰ ਪੂਰਾ ਵਿਸ਼ਵਾਸ ਸੀ ਕਿ ਉਹ ਮਰਨ ਵਾਲਾ ਸੀ। ਇਸ ਲਈ ਇਹ ਅਸਲ ਵਿਚ ਇਕ ਚਮਤਕਾਰ ਹੀ ਹੈ ਕਿ ਜੌਰਜ ਸਾਡੇ ਨਾਲ ਹੈ। ਹੈਨਾ ਨੇ ਦੱਸਿਆ ਕਿ ਮੇਰੀ ਗਰਭ ਅਵਸਥਾ ਸਧਾਰਨ ਸੀ ਅਤੇ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਸੀ। ਪਰ ਗਰਭ ਅਵਸਥਾ ਦੇ 23 ਹਫਤੇ ਬਾਅਦ ਦੀ ਮੈਨੂੰ ਕਮਰ ਦਰਦ ਮਹਿਸੂਸ ਹੋਇਆ। ਉਸ ਨੇ ਕਿਹਾ ਕਿ ਮੈਨੂੰ ਅਸਲ ਵਿਚ ਲੱਗਾ ਕਿ ਇਹ ਜਣੇਪਾ ਦਰਦ ਹੋ ਸਕਦੀ ਹੈ। ਹੈਨਾ ਨੇ ਹਸਪਤਾਲ ਜਾ ਕੇ ਡਾਕਟਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਇਹ ਅਸਲ ਵਿਚ ਜਣੇਪਾ ਦਰਦ ਹੈ। ਇਹ ਸੁਣ ਕੇ ਹੈਨਾ ਟੁੱਟ ਗਈ। ਹੈਨਾ ਨੂੰ ਵਿਸ਼ਵਾਸ ਸੀ ਕਿ ਜੌਰਜ ਮ੍ਰਿਤਕ ਪੈਦਾ ਹੋਵੇਗਾ। ਉਹ ਬਹੁਤ ਡਰ ਗਈ ਸੀ। ਹੈਨਾ ਨੂੰ ਲੱਗਾ ਕਿ ਉਸ ਦੀ ਦੁਨੀਆ ਉਜੜਨ ਵਾਲੀ ਸੀ। ਹੈਨਾ ਨੂੰ ਚਾਰ ਦਿਨ ਤੱਕ ਹਸਪਤਾਲ ਵਿਚ ਜਣੇਪਾ ਦਰਦ ਸਹਿਣਾ ਪਿਆ ਅਤੇ ਫਿਰ ਜੌਰਜ ਦਾ ਜਨਮ ਹੋਇਆ।

ਜੌਰਜ ਨੂੰ ਜਨਮ ਮਗਰੋਂ ਤੁਰੰਤ ਪਲਾਸਟਿਕ ਦੇ ਸੈਂਡਵਿਚ ਬੈਗ ਵਿਚ ਰੱਖ ਕੇ ਇਨਕਿਊਬੇਟਰ ਵਿਚ ਰੱਖ ਦਿੱਤਾ ਗਿਆ। ਹੈਨਾ ਖੁਦ ਨੂੰ ਮਜਬੂਰ ਮਹਿਸੂਸ ਕਰ ਰਹੀ ਸੀ। ਜੌਰਜ ਦੀ ਤੁਰੰਤ ਸਰਜਰੀ ਕੀਤੀ ਗਈ। ਜੌਰਜ ਦਾ ਜਨਮ 31 ਅਕਤੂਬਰ ਨੂੰ ਹੋਣਾ ਸੀ। ਉਸ ਦੇ ਲੀਵਰ ਵਿਚ ਸੋਜ ਸੀ ਅਤੇ 40 ਫੀਸਦੀ ਖੂਨ ਵੱਗ ਗਿਆ ਸੀ, ਲਿਹਾਜਾ ਉਸ ਦੀ ਸਰਜਰੀ ਕਰਨ ਦਾ ਫੈਸਲਾ ਕੀਤਾ ਗਿਆ। ਹਸਪਤਾਲ ਦੇ ਚੈਪਲਿਨ ਨੇ ਉਸ ਨੂੰ ਅਸ਼ੀਰਵਾਦ ਦਿੱਤਾ। ਜੋੜੇ ਮੁਤਾਬਕ ਇਹ ਉਸੇ ਅਸ਼ੀਰਵਾਦ ਦਾ ਹੀ ਚਮਤਕਾਰ ਹੈ ਕਿ ਅੱਜ ਸਾਡਾ ਬੱਚਾ ਸਾਡੇ ਨਾਲ ਹੈ ! ਇੱਥੇ ਦੱਸ ਦਈਏ ਕਿ ਅੱਜ ਤੱਕ ਕੁੱਲ ਮਿਲਾ ਕੇ 20 ਤੋਂ ਜ਼ਿਆਦਾ ਵਾਰ ਜੌਰਜ ਨੂੰ ਖੂਨ ਚੜ੍ਹਾਇਆ ਜਾ ਚੁੱਕਾ ਹੈ ਅਤੇ 6 ਵਾਰ ਆਪਰੇਸ਼ਨ ਕੀਤਾ ਜਾ ਚੁੱਕਾ ਹੈ। ਹੁਣ ਉਸ ਦਾ 7ਵਾਂ ਆਪਰੇਸ਼ਨ ਹੋਣ ਦਾ ਇੰਤਜ਼ਾਰ ਹੈ, ਜੋ ਉਸ ਦੇ ਦਿਲ ਦਾ ਹੋਵੇਗਾ। ਹੈਨਾ ਨੇ ਕਿਹਾ ਕਿ ਜੌਰਜ ਨੂੰ ਫੇਫੜੇ ਦੀ ਬੀਮਾਰੀ ਹੈ ਅਤੇ ਉਹ ਲੰਬੇ ਸਮੇਂ ਤੱਕ ਬਿਨਾਂ ਮਦਦ ਦੇ ਸਾਹ ਲਏ ਬਿਨਾਂ ਨਹੀਂ ਰਹਿ ਸਕਦਾ। ਉਸ ਨੂੰ ਰੋਜ਼ਾਨਾ ਹਸਪਤਾਲ ਵਿਚ ਲਿਜਾਣਾ ਪੈਂਦਾ ਹੈ ਅਤੇ ਉਸ ਦਾ ਮੂਵਮੈਂਟ ਵੀ ਬਹੁਤ ਸੀਮਤ ਹੈ।

Leave a Comment