ਇਸ ਦੇਸ਼ ਵਿੱਚ ਪਤਾ ਨਹੀਂ ਕੌਣ ਸੁੱਟ ਜਾਂਦਾ ਹੈ ਘਰਾਂ ਮੂਹਰੇ ਨੋਟਾਂ ਦੇ ਲਿਫਾਫੇ !!

ਸਪੇਨ ਦੇ ਇਕ ਛੋਟੇ ਜਿਹੇ ਪਿੰਡ ਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਗੁਮਨਾਮ ਦਾਨ ਕਰਤਾ ਇੱਥੇ ਰਹਿੰਦੇ ਵਸਨੀਕਾਂ ਦੀ ਮਦਦ ਕਰ ਰਿਹਾ ਹੈ। ਉਹ ਪੋਸਟ ਬਾਕਸ ਵਿਚ ਜਾਂ ਲੋਕਾਂ ਦੇ ਦਰਵਾਜੇ ਹੇਠਾਂ ਪੈਸਿਆਂ ਨਾਲ ਭਰਿਆ ਲਿਫਾਫਾ ਛੱਡ ਕੇ ਚਲਾ ਜਾਂਦਾ ਹੈ। ਕਰੀਬ 800 ਦੀ ਆਬਾਦੀ ਵਾਲੇ ਵਿਲਾਰਾਮਿਅਲ ਪਿੰਡ ਦੇ ਲੋਕਾਂ ਵਿਚ ਇਸ ਰਹੱਸਮਈ ਘਟਨਾਕ੍ਰਮ ਨੂੰ ਲੈ ਕੇ ਉਤਸੁਕਤਾ ਵੱਧ ਗਈ ਹੈ ਕਿ ਆਖਿਰ ਉਹ ਕੌਣ ਹੈ ਜੋ ਇਸ ਤਰ੍ਹਾਂ ਨਾਲ ਉਨ੍ਹਾਂ ਦੀ ਮਦਦ ਕਰ ਰਿਹਾ ਹੈ।

ਮੇਅਰ ਨੂਰੀਆ ਸਾਈਮਨ ਨੇ ਸਮਾਚਾਰ ਏਜੰਸੀ ਨੂੰ ਦੱਸਿਆ ਕਿ ਬੀਤੇ ਹਫਤੇ ਦੇ ਬੁੱਧਵਾਰ ਤੋਂ ਉੱਤਰੀ ਸਪੇਨ ਦੇ ਵਿਲਾਰਮਿਅਲ ਵਿਚ ਲੱਗਭਗ 15 ਲੋਕਾਂ ਨੂੰ ਲਿਫਾਫਿਆਂ ਜ਼ਰੀਏ 100 ਯੂਰੋ ਤੱਕ ਦੀ ਨਕਦ ਰਾਸ਼ੀ ਮਿਲੀ ਹੈ। ਸਥਾਨਕ ਲੋਕ ਇਹ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਛੋਟੇ ਜਿਹੇ ਪਿੰਡ ਦੇ ਲੋਕਾਂ ਨੂੰ ਤੋਹਫੇ ਲਈ ਕਿਉਂ ਚੁਣਿਆ ਗਿਆ ਹੈ। ਕੁਝ ਸਪੈਨਿਸ਼ ਅਖਬਾਰਾਂ ਦੀਆਂ ਖਬਰਾਂ ਵਿਚ ਇਸ ਦਾਨਦਾਤਾ ਨੂੰ

‘ਰੌਬਿਨਹੁੱਡ ਆਫ ਵਿਲਾਰਾਮਿਅਲ’ ਦਾ ਨਾਮ ਦਿੱਤਾ ਗਿਆ ਹੈ। ਜਿਹੜੇ ਲੋਕਾਂ ਨੂੰ ਇਹ ਰਾਸ਼ੀ ਮਿਲੀ ਹੈ ਉਨ੍ਹਾਂ ਵਿਚੋਂ ਕੁਝ ਨੇ ਤਾਂ ਪੁਲਸ ਨਾਲ ਸੰਪਰਕ ਕੀਤਾ ਅਤੇ ਕੁਝ ਨੇ ਬੈਂਕ ਵਿਚ ਜਾ ਕੇ ਨਕਦੀ ਮਿਲਣ ਦੀ ਜਾਣਕਾਰੀ ਦਿੱਤੀ। ਕੁਝ ਲੋਕਾਂ ਨੇ ਇਹ ਜਾਨਣਾ ਚਾਹਿਆ ਕਿ ਉਨ੍ਹਾਂ ਨੂੰ ਮਿਲੇ ਬੈਂਕ ਨੋਟ ਅਸਲੀ ਹਨ ਜਾਂ ਨਕਲੀ। ਸਿਮੇਨ ਦਾ ਕਹਿਣਾ ਹੈ ਕਿ ਕੋਈ ਅਪਰਾਧ ਨਹੀਂ ਕੀਤਾ ਗਿਆ ਹੈ ਇਸ ਲਈ ਪੁਲਸ ਵੱਲੋਂ ਕੋਈ ਜਾਂਚ ਸ਼ੁਰੂ ਨਹੀਂ ਕੀਤੀ ਗਈ ਹੈ।

Leave a Comment