ਨੇੜੇ ਆ ਰਹੀਆਂ ਚੋਣਾਂ ਕਾਰਨ ਪੁਲਿਸ ਨੇ ਵਧਾਈ ਚੌਕਸੀ, ਫੜੇ ਇੰਨੇ ਲੱਖ ਰੁਪਏ !!

ਚੋਣਾਂ ਦੇ ਮਾਹੌਲ ਦਰਮਿਆਨ ਪੁਲਿਸ ਨੇ ਕਾਰੋਬਾਰੀ ਦੀ ਕਾਰ ਨੂੰ 92 ਲੱਖ ਨਕਦ ਰੁਪਏ ਸਮੇਤ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ। ਪਟਿਆਲਾ ਪੁਲਿਸ ਦੀ ਇਸ ਕਾਰਵਾਈ ਵਿੱਚ ਗ੍ਰਿਫ਼ਤਾਰ ਕੀਤੇ ਨੌਜਵਾਨ ਦੀ ਪਛਾਣ ਜਾਰੀ ਨਹੀਂ ਕੀਤੀ ਗਈ।

ਪਟਿਆਲਾ ਦੇ ਸੀਨੀਅਰ ਪੁਲਿਸ ਕਪਤਾਨ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਦਿੱਲੀ ਤੋਂ ਸੰਗਰੂਰ ਵੱਡ ਜਾ ਰਹੀ ਕਾਰ ਨੂੰ ਪਾਤੜਾਂ ਕੋਲ ਪੁਲਿਸ ਨਾਕੇ ‘ਤੇ ਰੋਕਿਆ। ਕਾਰ ਦੀ ਤਲਾਸ਼ੀ ਲੈਣ ‘ਤੇ ਇਸ ਵਿੱਚੋਂ 92 ਲੱਖ ਰੁਪਏ ਤੋਂ ਵੱਧ ਦੀ ਨਕਦੀ ਮਿਲੀ। ਪੁਲਿਸ ਨੇ ਕਾਰ ਚਲਾਉਣ ਵਾਲੇ 20 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਮੁਤਾਬਕ ਨੌਜਵਾਨ ਨੇ ਦੱਸਿਆ ਕਿ ਇਸ ਪੈਸੇ ਬਾਰੇ ਉਸ ਦੇ ਪਿਤਾ ਹੀ ਦੱਸ ਸਕਦੇ ਹਨ, ਉਸ ਨੂੰ ਕੋਈ ਜਾਣਕਾਰੀ ਨਹੀਂ। ਨੌਜਵਾਨ ਦੇ ਪਿਤਾ ਦਾ ਨਟ-ਬੋਲਟ ਦਾ ਕਾਰੋਬਾਰ ਹੈ ਤੇ ਉਹ ਦਿੱਲੀ ਤੋਂ ਸੰਗਰੂਰ ਤਕ ਲਿਆ ਰਿਹਾ ਸੀ। ਪੁਲਿਸ ਨੇ ਮਾਮਲੇ ਦੀ ਸੂਚਨਾ ਆਮਦਨ ਕਰ ਵਿਭਾਗ ਨੂੰ ਵੀ ਦੇ ਦਿੱਤੀ ਹੈ। ਦੋਵੇਂ ਵਿਭਾਗ ਇਸ ਦੀ ਜਾਂਚ ਕਰ ਰਹੇ ਹਨ।

Leave a Comment