ਇਹ ਤਿੰਨ ਉਮੀਦਵਾਰ ਨਹੀਂ ਪਾ ਸਕਣਗੇ ਆਪਣੇ ਲਈ ਹੀ ਵੋਟ !! ਇਹ ਹੈ ਕਾਰਨ

ਖਡੂਰ ਸਾਹਿਬ ਲੋਕਸਭਾ ਸੀਟ ਤੋਂ ਹੁਣ ਤੱਕ ਸ਼੍ਰੋਮਣੀ ਅਕਾਲੀ ਦਲ, ਪੰਜਾਬ ਏਕਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਆਪਣੇ-ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਉੱਥੇ ਹੀ ਮਜ਼ੇਦਾਰ ਗੱਲ ਇਹ ਹੈ ਕਿ ਇਨ੍ਹਾਂ ਪਾਰਟੀਆਂ ਦੇ ਤਿੰਨੋਂ ਉਮੀਦਵਾਰ

ਚੋਣ ਮੈਦਾਨ ‘ਚ ਉਤਰ ਤਾਂ ਗਏ ਹਨ ਪਰ ਇਹ ਆਪਣੇ ਲਈ ਵੋਟ ਨਹੀਂ ਪਾ ਸਕਣਗੇ, ਕਿਉਂਕਿ ਤਿੰਨੋਂ ਹੀ ਉਮੀਦਵਾਰਾਂ ਦੀ ਖਡੂਰ ਸਾਹਿਬ ਤੋਂ ਵੋਟ ਬਣੀ ਹੀ ਨਹੀਂ ਹੈ। ਯਾਨਿ ਤਿੰਨੋਂ ਉਮੀਦਵਾਰ ਜਗੀਰ ਕੌਰ, ਜੇ. ਜੇ. ਸਿੰਘ, ਪਰਮਜੀਤ ਕੌਰ ਖਾਲੜਾ ਲੋਕਾਂ ਨੂੰ ਵੋਟ ਕਰਨ ਲਈ

ਦਿਨ ਰਾਤ ਪ੍ਰਚਾਰ ਕਰਨਗੇ ਪਰ ਖੁਦ ਦੀ ਵੋਟ ਨਹੀਂ ਪਾ ਸਕਣਗੇ। ਦੱਸ ਦਈਏ ਕਿ ਤਿੰਨੋਂ ਉਮੀਦਵਾਰਾਂ ਨੇ ਆਪਣੀ ਵੋਟ ਖਡੂਰ ਸਾਹਿਬ ‘ਚ ਹੋਣ ਤੋਂ ਇਨਕਾਰ ਕੀਤਾ ਹੈ। ਹਾਲਾਂਕਿ ਚੋਣ ਕਮਿਸ਼ਨ ਅਨੁਸਾਰ ਅਜਿਹਾ ਕੋਈ ਨਿਯਮ ਨਹੀਂ ਹੈ ਕਿ ਜਿਸ ਸੀਟ ਤੋਂ ਉਮੀਦਵਾਰ ਖੜ੍ਹਾ ਹੈ, ਉੱਥੇ ਉਸ ਦੀ ਵੋਟ ਬਣਨੀ ਜ਼ਰੂਰੀ ਹੈ।

ਜਗੀਰ ਕੌਰ ਭੁੱਲਥ ਤੋਂ – ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਨੇ ਬੀਬੀ ਜਗੀਰ ਕੌਰ ਨੂੰ ਮੈਦਾਨ ‘ਚ ਉਤਾਰਿਆ ਹੈ। ਉਨ੍ਹਾਂ ਦਾ ਵੋਟ ਹਲਕਾ ਭੁੱਲਥ ਦੇ ਬੇਗੋਵਾਲ ‘ਚ ਹੈ। ਭੁੱਲਥ ਹੁਸ਼ਿਆਰਪੁਰ ਲੋਕਸਭਾ ਸੀਟ ‘ਚ ਆਉਂਦਾ ਹੈ। ਇਸ ਲਈ ਉਹ ਆਪਣੇ ਲਈ ਵੋਟ ਨਹੀਂ ਪਾ ਸਕਣਗੇ।ਜੇ. ਜੇ.

ਪਟਿਆਲਾ ਸੰਸਦ – ਇਹੀਂ ਹਾਲ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਉਮੀਦਵਾਰ ਸਾਬਕਾ ਜਨਰਲ ਜੇ. ਜੇ. ਸਿੰਘ ਦਾ ਵੀ ਹੈ। ਜੇ. ਜੇ. ਸਿੰਘ ਦਾ ਜੱਦੀ ਪਿੰਡ ਹਲਕਾ ਪਟਿਆਲਾ ਹੈ। ਜੇ. ਜੇ ਸਿੰਘ ਨੂੰ ਵੋਟ ਵੀ ਪਾਉਣ ਲਈ ਪਟਿਆਲਾ ਜਾਣਾ ਹੋਵੇਗਾ। ਖਾਲੜਾ ਅੰਮ੍ਰਿਤਸਰ ਸੰਸਦ
ਬੀਬੀ ਪਰਮਜੀਤ ਕੌਰ ਖਾਲੜਾ ਨੂੰ ਡੇਮੋਕ੍ਰੇਟਿਕ ਐਲਾਇੰਸ ਨੇ ਖਡੂਰ ਸਾਹਿਬ ਤੋਂ ਉਮੀਦਵਾਰ ਚੁਣਿਆ ਹੈ। ਬੀਬੀ ਖਾਲੜਾ ਲੰਬੇ ਸਮੇਂ ਤੋਂ ਅੰਮ੍ਰਿਤਸਰ ‘ਚ ਰਹਿ ਰਹੀ ਹੈ। ਉਨ੍ਹਾਂ ਦੀ ਵੋਟ ਵੀ ਅੰਮ੍ਰਿਤਸਰ ਦੀ ਹੈ।

Leave a Comment