ਖਬਰ ਪੰਜਾਬ ਦੀ, ਜ਼ਬਰਦਸਤ ਧਮਾਕੇ ਦੌਰਾਨ ਲੋਕਾਂ ਵਿੱਚ ਦਹਿਸ਼ਤ !!

ਦਸੂਹਾ ਤੇ ਆਸ-ਪਾਸ ਦੇ ਇਲਾਕੇ ‘ਚ ਅੱਜ ਉਸ ਸਮੇਂ ਜ਼ਬਰਦਸਤ ਧਮਾਕਾ ਸੁਣਾਈ ਦਿੱਤਾ, ਜਿਸ ਦੇ ਨਾਲ ਲੋਕ ਬਹੁਤ ਹੀ ਡਰ ਗਏ। ਧਮਾਕੇ ਦੀ ਆਵਾਜ਼ ਇੰਨੀ ਜ਼ਬਰਦਸਤ ਸੀ ਕਿ ਇਲਾਕਾ ਵਾਸੀਆਂ ਨੂੰ ਇਹ ਧਮਾਕਾ ਕੋਈ ਸਧਾਰਨ ਨਹੀਂ ਲੱਗ ਰਿਹਾ। ਇਸ ਜ਼ਬਰਦਸਤ

ਧਮਾਕੇ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਇਸ ਧਮਾਕੇ ਸਬੰਧੀ ਨਾ ਤਾਂ ਪੁਲਸ ਨੇ ਹੀ ਕੋਈ ਪੁਸ਼ਟੀ ਕੀਤੀ ਹੈ ਅਤੇ ਨਾ ਹੀ ਪ੍ਰਸ਼ਾਸਨ ਨੇ ਕੁੱਝ ਦੱਸਿਆ ਹੈ। ਇਹ ਧਮਕਾ ਦਸੂਹਾ -ਮੁਕੇਰੀਆਂ ਟਾਂਡਾ ਗੜਦੀਵਾਲਾ ਸਮੇਤ ਹੋਰ ਸ਼ਹਿਰਾਂ-ਕਸਬਿਆਂ ਤੇ ਪਿੰਡਾਂ ‘ਚ ਵੀ ਸੁਣਿਆ

ਗਿਆ । ਇਸ ਧਮਾਕੇ ਦੌਰਾਨ ਕਈ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟਣ ਦੀ ਵੀ ਖਬਰ ਮਿਲੀ ਹੈ। ਹਾਲਾਂਕਿ ਅਜੇ ਤਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਧਮਾਕਾ ਕਿਥੇ ਹੋਇਆ ਹੈ ਅਤੇ ਕਿਹੜੀ ਵਸਤੂ ਦਾ ਧਮਾਕਾ ਹੋਇਆ ਹੈ।

Leave a Comment