ਅੰਮ੍ਰਿਤਸਰ ਵਿੱਚ ਹੋਏ ਧਮਾਕੇ ਦਾ ਅਸਲ ਆਖਿਰ ਆ ਹੀ ਗਿਆ ਸਾਹਮਣੇ !! ਦੇਖੋ ਇਹ ਵੀਡੀਓ

ਅੰਮ੍ਰਿਤਸਰ ਵਿਚ ਵੀਰਵਾਰ ਦੇਰ ਰਾਤ ਇਕ ਤੋਂ ਬਾਅਦ ਇਕ ਲਗਾਤਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ ਹੈ। ਧਮਾਕੇ ਇਨ੍ਹੇ ਜ਼ਬਰਦਸਤ ਸਨ ਕਿ ਇਨ੍ਹਾਂ ਦੀ ਆਵਾਜ਼ ਨਾਲ ਪੂਰਾ ਸ਼ਹਿਰ ਨੀਂਦ ਤੋਂ ਜਾਗ ਪਿਆ। ਰਾਤ ਨੂੰ 1 ਵਜ ਕੇ 15 ਮਿੰਟ ਦੇ ਕਰੀਬ ਆਈ ਇਸ ਆਵਾਜ ਬਾਰੇ ਜਦ ਜਗ ਬਾਣੀ ਵਲੋਂ ਕਰੀਬ 2 ਵਜੇ ਇਸ ਬਾਰੇ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਨਾਲ ਗੱਲ ਕੀਤੀ ਗਈ ਤਾਂ

ਉਨ੍ਹਾਂ ਨੇ ਧਮਾਕਿਆਂ ਦੀ ਪੁਸ਼ਟੀ ਕਰਦਿਆਂ ਅੰਮ੍ਰਿਤਸਰ ਪੁਲਸ ਦੀ ਸਾਰੀ ਫੋਰਸ ਤੋਂ ਇਲਾਵਾ ਹੋਰ ਵਾਧੂ ਫੋਰਸਾਂ ਨੂੰ ਵੀ ਸਰਗਰਮ ਕਰ ਦਿੱਤਾ ਹੈ ਤੇ ਮੀਡੀਆ ਨਾਲ ਪੁਲਿਸ ਨਾਲ ਗੱਲ-ਬਾਤ ਕਰਦੇ ਹੋਏ ਉੱਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਲੋਕਾਂ ਮੁਤਾਬਿਕ ਦੱਸੇ ਗਏ ਇਲਾਕਿਆਂ ਦੀ ਪੂਰੀ ਤਰਾਂ ਨਾਲ ਜਾਂਚ ਕਰ ਲਈ ਗਈ ਹੈ

ਜਿਸ ਤੋਂ ਬਾਅਦ ਅਜੇ ਵੀ ਰਾਤ ਦੇ ਕਰੀਬ 3 ਵਜੇ ਤੋਂ ਲੈ ਕੇ ਹੁਣ ਤੱਕ ਪੁਲਿਸ ਅਧਿਕਾਰੀ ਅੰਮ੍ਰਿਤਸਰ ਸ਼ਹਿਰ ਦੇ ਚੱਪੇ-ਚੱਪੇ ਤੇ ਧਮਾਕੇ ਦੀਆਂ ਆਵਾਜ਼ਾਂ ਦਾ ਪਤਾ ਲਗਾ ਰਹੇ ਹਨ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਡਰਨ ਦੀ ਲੋੜ ਨਹੀਂ ਹੈ ਤੇ ਉਹ ਆਰਾਮ ਨਾਲ ਆਪਣੇ ਘਰਾਂ ਦੇ ਵਿਚ ਜਾ ਸਕਦੇ ਹਨ ਤੇ ਉਹਨਾਂ ਵੱਲੋਂ ਸਾਰੇ ਇਲਾਕਿਆਂ ਚ’ ਛਾਣ-ਬੀਣ ਕੀਤੀ ਜਾ ਰਹੀ ਹੈ |

ਅੰਮ੍ਰਿਤਸਰ ਬੰਬ ਧਮਾਕੇ ਦੀ ਖਬਰ ਨਿਕਲੀ ਮਹਿਜ਼ ਅਫਵਾਹ

ਅੰਮ੍ਰਿਤਸਰ ਬੰਬ ਧਮਾਕੇ ਦੀ ਖਬਰ ਨਿਕਲੀ ਮਹਿਜ਼ ਅਫਵਾਹ

Posted by JagBani on Friday, March 15, 2019

Leave a Comment