ਇਸ ਗੁਰੂਦਵਾਰਾ ਸਾਹਿਬ ਵਿੱਚ ਹੁੰਦੇ ਸਾਰੇ ਜੋੜਾ ਦਾ ਦਰਦ ਦੂਰ !! ਦੇਖੋ ਵੀਡੀਓ ਤੇ ਕਰੋ ਸ਼ੇਅਰ

ਅੱਜ ਕੱਲ 40 ਸਾਲ ਦੀ ਉਮਰ ਦੇ ਬਾਅਦ ਆਮ ਤੌਰ ਤੇ ਜੋੜਾ ਵਿੱਚ ਦਰਦ ਹੋਣਾ ਸ਼ੁਰੂ ਹੁੰਦਾ ਹੈ ਪਰ ਹੁਣ ਇਹ ਛੋਟੀ ਉਮਰ ਵਿਚ ਵੀ ਦੇਖਣ ਨੂੰ ਮਿਲਦਾ ਹੈ। ਜਿਸ ਵਿਚ ਗਰਦਨ,ਮੋਢੇ,ਕੂਹਣੀਆਂ ,ਪਿੱਠ ਦਰਦ ਆਦਿ ਦੀ ਸ਼ਕਾਇਤ ਆਮ ਹੀ ਦੇਖਣ ਨੂੰ ਮਿਲਦੀ ਹੈ।ਇਹ ਵੀ ਕਿਹਾ ਜਾਂਦਾ ਹੈ ਕਿ ਇਹ ਬਿਮਾਰੀ ਉਹਨਾਂ ਵਿਚ ਜਿਆਦਾ ਹੁੰਦੀ ਹੈ ਜੋ ਲੋਕ ਸਰੀਰਕ ਮਿਹਨਤ ਘੱਟ ਕਰਦੇ ਹਨ ਜਾ ਉਹ ਲੋਕ ਜੋ ਮੋਟਾਪੇ

ਦੇ ਸ਼ਿਕਾਰ ਹੁੰਦੇ ਹਨ। ਜਿਆਦਾ ਵਜਨ ਹੋਣ ਦੇ ਕਾਰਨ ਗੋਡਿਆਂ ਵਿਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਕਈ ਲੋਕ ਇਸਦੇ ਲਈ ਅੰਗਰੇਜ਼ੀ ਦਵਾਈਆਂ ਦੀ ਵਰਤੋਂ ਕਰਦੇ ਹਨ ਜੋ ਕਿ ਖਤਰਨਾਕ ਹੈ ਕਿਉਂਕਿ ਅੰਗਰੇਜ਼ੀ ਦਵਾਈ ਦੀ ਵਰਤੋਂ ਇੱਕ ਵਾਰ ਕਰਨ ਦੇ ਬਾਅਦ ਤੁਸੀਂ ਇਸਨੂੰ ਛੱਡ ਨਹੀਂ ਸਕਦੇ ਇਹ ਤੁਹਾਨੂੰ ਜੀਵਨ ਭਰ ਲਈ ਖਾਣੀ ਪੈਂਦੀ ਹੈ। ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਧਾਰਮਿਕ ਸਥਾਨ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜਿੱਥੇ ਲੋਕ ਆਪਣੇ ਜੋੜਾ ਦੇ ਦਰਦ ਦਾ ਇਲਾਜ਼ ਕਰਵਾਉਣ ਦੇ ਲਈ ਜਾਂਦੇ ਹਨ। ਗੁਰਬਾਣੀ ਵਿਚ ਕਿਹਾ ਗਿਆ ਹੈ ਕਿ

” ਜਿਸੁ ਕੇ ਸਿਰ ਊਪਰਿ ਤੂੰ ਸੁਵਾਮੀ ਸੋ ਦੁੱਖ ਕੈਸਾ ਪਾਵੇ “ਵੈਸੇ ਤਾ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਜਾ ਗੁਰੁਧਮ ਦੇ ਉਪਰ ਸਰਧਾ ਅਤੇ ਸਤਿਕਾਰ ਨਾਲ ਕੁਝ ਵੀ ਮੰਗਦੇ ਹੋ ਉਹ ਮਨ ਦੀ ਸ਼ਰਧਾ ਜਰੂਰ ਹੀ ਪੂਰੀ ਹੁੰਦੀ ਹੈ। ਪਰ ਅੱਜ ਅਸੀਂ ਇੱਕ ਅਜਿਹੇ ਧਾਰਮਿਕ ਸਥਾਨ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜਿਸ ਜਗਾ ਤੇ ਖਾਸ ਤੌਰ ਤੇ ਸੰਗਤ ਆਪਣੇ ਜੋੜਾ ਦੇ ਦਰਦ ਦੇ ਨਿਵਾਰਨ ਦੇ ਲਈ ਆਉਂਦੀ ਹੈ। ਇਹ ਸਥਾਨ ਹੈ “ਗੁਰੂਦਵਾਰਾ ਸ਼੍ਰੀ ਮਾਲੜੀ ਸਾਹਿਬ ” ਇਸ ਦੇ ਪਿੱਛੇ ਕੀ ਇਤਿਹਾਸ ਹੈ ਅਤੇ ਕੀ ਕਾਰਨ ਹੈ ਆਓ ਜਾਣਦੇ ਹਾਂ ਇਸਦੇ ਬਾਰੇ ਵਿਚ।

ਪਿੰਡ ਮਾਲੜੀ ਜੋ ਕਿ ਨਕੋਦਰ ਦੇ ਨੇੜੇ ਹੀ ਹੈ ਜਿਥੇ ਕਿ ਗੁਰੂਦਵਾਰਾ ਸ਼੍ਰੀ ਮਾਲੜੀ ਸਾਹਿਬ ਸੁਸ਼ੋਭਿਤ ਹੈ। ਹਰ ਸ਼ਨੀਵਾਰ ਨੂੰ ਇਥੇ ਇੱਕ ਮੇਲੇ ਦੇ ਵਾਂਗ ਸੰਗਤ ਦੂਰ ਦੂਰ ਤੋਂ ਆਉਂਦੀ ਹੈ। ਇਹ ਅਸਥਾਨ ਪੰਜਵੇ ਪਾਤਸ਼ਾਹ ਜੀ ਦੇ ਵਰ ਨਾਲ ਜੁੜਿਆ ਹੋਇਆ ਹੈ।ਇਕ ਮੋਚੀ ਬਾਬਾ ਮੱਲ ਗੁਰੂ ਜੀ ਪ੍ਰਤਿ ਅਪਾਰ ਸ਼ਰਧਾ ਰਖਦਾ ਸੀ । ਉਸ ਨੇ ਜੁਤੀਆਂ ਦਾ ਇਕ ਜੋੜਾ ਬੜੀ ਸ਼ਰਧਾ ਨਾਲ ਗੁਰੂ ਜੀ ਦੇ ਵਿਆਹ ਸਮੇਂ ਪਾਣ ਲਈ ਤਿਆਰ ਕੀਤਾ ।ਗੁਰੂ ਜੀ ਨੇ ਉਹ ਜੋੜਾ ਬੜੇ ਪ੍ਰੇਮ ਨਾਲ ਸਵੀਕਾਰ ਕੀਤਾ ।

Leave a Comment