5 ਅਣਵਿਆਹੇ ਜੋੜਿਆਂ ਨੂੰ ਮਿਲੀ ਸਜ਼ਾ, ਸ਼ਰੇਆਮ ਮਾਰੇ ਗਏ ਕੋੜੇ !!

ਇੰਡੋਨੇਸ਼ੀਆ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਆਚੇ ਸੂਬੇ ਦੇ 5 ਅਣਵਿਆਹੇ ਜੋੜਿਆਂ ਦੇ ਸਮੂਹ ਨੂੰ ਪਿਆਰ ਕਰਨ ਦੇ ਦੋਸ਼ ਵਿਚ ਜਨਤਕ ਰੂਪ ਵਿਚ ਕੋੜੇ ਮਾਰੇ ਗਏ। ਰੂੜ੍ਹੀਵਾਦੀ ਖੇਤਰ ਦੇ ਇਸਲਾਮੀ ਕਾਨੂੰਨ ਦੇ ਤਹਿਤ ਅਜਿਹਾ ਕਰਨਾ ਅਪਰਾਧ ਹੈ। ਇਸ ਦਰਦਨਾਕ ਸਜ਼ਾ ਨਾਲ ਦੋ ਔਰਤਾਂ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਉਨ੍ਹਾਂ ਲਈ ਤੁਰਨਾ ਮੁਸ਼ਕਲ ਹੋ ਗਿਆ।

ਸੁਮਾਤਰਾ ਟਾਪੂ ਦੇ ਸਿਰੇ ਨੇੜੇ ਵੱਸਦੇ ਇਸ ਖੇਤਰ ਵਿਚ ਕਈ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਅਪਰਾਧ ਮੰਨਿਆ ਜਾਂਦਾ ਹੈ। ਜਿਨ੍ਹਾਂ ਵਿਚ ਜੂਆ ਖੇਡਣਾ, ਸ਼ਰਾਬ ਪੀਣਾ ਅਤੇ ਸਮਲਿੰਗੀ ਯੌਨ ਸੰਬੰਧ ਬਣਾਉਣਾ ਸ਼ਾਮਲ ਹੈ। ਇਨ੍ਹਾਂ ਅਪਰਾਧਾਂ ਲਈ ਦੋਸ਼ੀ ਲੋਕਾਂ ਨੂੰ ਕੋੜੇ ਮਾਰੇ ਜਾਂਦੇ ਹਨ। ਦੁਨੀਆ ਵਿਚ ਸਭ ਤੋਂ ਜ਼ਿਆਦਾ ਮੁਸਲਿਮ ਆਬਾਦੀ ਵਾਲੇ ਦੇਸ਼ ਵਿਚ ਇਹ ਇਕੋਇਕ ਸੂਬਾ ਹੈ ਜਿੱਥੇ ਇਸਲਾਮੀ ਕਾਨੂੰਨ ਹੈ।

ਸੂਬੇ ਦੀ ਰਾਜਧਾਨੀ ਬਾਂਦਾ ਏਸੇਹ ਵਿਚ ਇਕ ਮਸਜਿਦ ਦੇ ਬਾਹਰ ਦੋਸ਼ੀਆਂ ‘ਤੇ ਰਤਨ ਬੈਂਤ ਨਾਲ 4 ਤੋਂ 22 ਕੋੜੇ ਮਾਰੇ ਗਏ। ਇਨ੍ਹਾਂ ਜੋੜਿਆਂ ਨੂੰ ਜੇਲ ਵਿਚ ਕਈ ਮਹੀਨੇ ਰੱਖਣ ਦੇ ਬਾਅਦ ਵੀਰਵਾਰ ਨੂੰ ਇਹ ਸਜ਼ਾ ਦਿੱਤੀ ਗਈ। ਇਹ ਜੋੜੇ ਬਾਂਦਾ ਏਸੇਹ ਵਿਚ ਇਕ ਹੋਟਲ ‘ਤੇ ਛਾਪੇ ਦੌਰਾਨ ਬੀਤੇ ਸਾਲ ਦੇ ਆਖਰੀ ਮਹੀਨੇ ਵਿਚ ਗ੍ਰਿਫਤਾਰ ਹੋਏ ਸਨ। ਧਾਰਮਿਕ ਪੁਲਸ ਯੌਨ ਸੰਬੰਧ ਰੱਖਣ ਵਾਲੇ, ਗਲੇ ਲੱਗਣ ਵਾਲੇ, ਹੱਥ ਫੜਨ ਵਾਲੇ ਜੋੜਿਆਂ ਨੂੰ ਫੜਦੀ ਹੈ ਅਤੇ ਸਜ਼ਾ ਦਿੰਦੀ ਹੈ

ਨਕਾਬਪੋਸ਼ ਸ਼ਰੀਅਤ ਅਧਿਕਾਰੀ ਵੱਲੋਂ ਇਨ੍ਹਾਂ ਜੋੜਿਆਂ ਨੂੰ ਬੇਰਹਿਮੀ ਨਾਲ ਕੁੱਟਦੇ ਹੋਏ ਅਤੇ ਅਪਰਾਧੀਆਂ ਨੂੰ ਦਰਦ ਨਾਲ ਤੜਫਦੇ ਹੋਏ ਬੱਚਿਆਂ ਸਮੇਤ ਸੈਂਕੜੇ ਲੋਕਾਂ ਨੇ ਦੇਖਿਆ। ਧਾਰਮਿਕ ਅਧਿਕਾਰੀ ਸਫਰੀਦੀ ਨੇ ਕਿਹਾ,”ਸਾਨੂੰ ਉਮੀਦ ਹੈ ਕਿ ਭਵਿੱਖ ਵਿਚ ਇਸ ਤਰ੍ਹਾਂ ਦੇ ਹੋਰ ਮਾਮਲੇ ਨਹੀਂ ਹੋਣਗੇ। ਇਹ ਸ਼ਰਮਨਾਕ ਹਨ।”

ਦਸੰਬਰ ਵਿਚ ਦੋ ਮੁੰਡਿਆਂ ਨੂੰ ਅਜਿਹੇ ਹੀ ਮਾਮਲੇ ਵਿਚ ਫੜਿਆ ਗਿਆ ਸੀ। ਉਨ੍ਹਾਂ ਨੂੰ 100 ਕੋੜੇ ਮਾਰਨ ਦੀ ਸਜ਼ਾ ਮਿਲੀ ਸੀ। ਜਿੱਥੇ ਅਧਿਕਾਰ ਸਮੂਹਾਂ ਨੇ ਜਨਤਕ ਕੈਨਿੰਗ ਨੂੰ ਬੇਰਹਿਮੀ ਦੱਸਿਆ ਹੈ ਉੱਥੇ ਇੰਡੋਨੇਸ਼ੀਆ ਦੇ ਰਾਸ਼ਟਰਤੀ ਜੋਕੋ ਵਿਡੋਡੋ ਨੇ ਇਸ ਪ੍ਰਥਾ ਨੂੰ ਖਤਮ ਕਰਨ ਲਈ ਕਿਹਾ ਹੈ।

Leave a Comment