ਆਉਣ ਵਾਲੇ ਦਿਨਾਂ ਚ ਪੰਜਾਬ ਦਾ ਇਸ ਤਰਾਂ ਦਾ ਰਹੇਗਾ ਮੌਸਮ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਜਾਣਕਾਰੀ !!

ਅਗਲੇ ਕੁਝ ਦਿਨ ਲੰਘਦੀ ਬੱਦਲਵਾਈ ਤੇ ਵਗਦੀ ਤੇਜ ਪੱਛੋ ਨਾਲ ਮੌਸਮ ਸਾਫ਼ ਬਣਿਆ ਰਹੇਗਾ ਹਾਲਾਂਕਿ 23 ਨੂੰ ਉੱਤਰ ਤੇ 25 ਮਾਰਚ ਨੂੰ ਸੰਘਣੀ ਬੱਦਲਵਾਈ ਨਾਲ ਸੂਬੇ ਚ ਕਿਤੇ ਕਿਤੇ ਕਿਣਮਿਣ ਤੋਂ ਇਨਕਾਰ ਨਹੀਂ ਮੁੱਖ ਤੌਰ ਤੇ ਬਾਰਡਰ ਵਾਲੇ ਖੇਤਰ ਚ। ਇਹਨੀਂ ਦਿਨੀਂ

ਘੱਟੋ ਘੱਟ ਪਾਰਾ 9-16°c ਤੇ ਦਿਨ ਦਾ ਪਾਰਾ 25-30°c ਦਰਮਿਆਨ ਔਸਤ ਪੱਧਰ ਤੇ ਬਣਿਆ ਰਹੇਗਾ। 26 ਤੋਂ ਪਾਰੇ ਚ ਥੋੜੇ ਵਾਧੇ ਨਾਲ ਸਾਲ ਚ ਪਹਿਲੀ ਵਾਰ ਦਿਨ ਦਾ ਪਾਰਾ 30°c ਪਾਰ ਜਾਣ ਨਾਲ ਗਰਮੀ ਮਹਿਸੂਸ ਹੋ ਸਕਦੀ ਹੈ।

ਦੱਸਣਯੋਗ ਹੈ ਕਿ ਪਹਿਲਾਂ ਉਮੀਦ ਜਤਾਏ ਅਨੁਸਾਰ ਮਾਰਚ ਅੱਧ ਤੋਂ ਬਾਅਦ, ਪੱਛਮੀ ਬਾਰਡਰ ਤੋਂ ਵੈਸਟਰਨ ਡਿਸਟ੍ਬੇਂਸ ਦੀ ਆਮਦ ਘਟੀ ਹੈ ਤੇ ਗੜੇਮਾਰੀ ਤੇ ਬਰਸਾਤਾਂ ਚ ਵੱਡੀ ਕਮੀ ਸਾਫ ਦੇਖੀ ਜਾ ਸਕਦੀ ਹੈ।

Leave a Comment