20 ਗੁੰਡਿਆਂ ਦਾ ਇੱਕ ਪਰਿਵਾਰ ‘ਤੇ ਹਮਲਾ, ਇੱਕ ਗ੍ਰਿਫ਼ਤਾਰ !!

ਵੀਰਵਾਰ ਨੂੰ ਜਿੱਥੇ ਪੂਰਾ ਦੇਸ਼ ਹੋਲੀ ਮਨਾ ਰਿਹਾ ਸੀ, ਉਸ ਵੇਲੇ ਗੁਰੂਗ੍ਰਾਮ ‘ਚ ਕੁਝ ਦਬੰਗ ਖੂਨ ਦੀ ਹੋਲੀ ਖੇਡ ਰਹੇ ਸੀ। ਕਰੀਬ 15-20 ਗੁੰਡਿਆਂ ਨੇ ਲਾਠੀਆਂ ਨਾਲ ਇੱਕ ਆਦਮੀ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਹ ਘਟਨਾ ਉਦੋਂ ਹੋਈ ਜਦੋਂ ਗੁਰੂਗ੍ਰਾਮ ਦੇ ਕ੍ਰਿਕੇਟ ਗ੍ਰਾਉਂਡ ‘ਚ ਭੂਪਸਿੰਘ ਨਗਰ ਦੇ ਰਹਿਣ ਵਾਲੇ ਦੋ ਲੋਕ ਮੈਚ ਖੇਡ ਰਹੇ ਸੀ ਜਿਸ ਦੌਰਾਨ ਅਚਾਨਕ ਕੁਝ ਦਬੰਗਾਂ ਨੇ ਕੁੱਟਮਾਰ ਸ਼ੁਰੂ ਕਰ ਦਿੱਤੀ। ਲੜਾਈ ਘਰ ਤਕ ਪਹੁੰਚ ਗਈ।

ਇਸ ਦੌਰਾਨ ਗੁੰਡਿਆਂ ਨੇ ਘਰ ‘ਚ ਦਾਖਲ ਹੋ ਕੇ ਇੱਕ ਸਖ਼ਸ਼ ‘ਤੇ ਲਾਠੀਆਂ ਬਰਸਾਇਆ। ਜਿਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਕਿਵੇਂ ਗੁੰਡੇ ਇੱਕ ਸਖ਼ਸ਼ ‘ਤੇ ਲਾਠੀਆਂ ਬਰਸਾ ਰਹੇ ਹਨ॥ ਇਸ ਦੌਰਾਨ ਬੱਚੇ ਅਤੇ ਔਰਤਾਂ ਡਰ ਨਾਲ ਚਿਲਾ ਰਹੀਆਂ ਹਨ। ਨਾਲ ਹੀ ਰਹਮ ਦੀ ਦੁਆ ਕਰ ਰਹੀਆਂ ਹਨ ਜਿਨ੍ਹਾਂ ਨੂੰ ਗੁੰਡਿਆਂ ਨੇ ਨਹੀਂ ਸੁਣਿਆ।

ਇਸ ਵੀਡੀਓ ‘ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ ਅਤੇ ਇਸ ਨੂੰ ਧਰਮ ਨਾਲ ਜੋੜਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਕੁੱਟਮਾਰ ਦੇ ਮਾਮਲੇ ‘ਚ ਪੁਲਿਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ‘ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਪੁਲਿਸ ਨੇ ਇੱਕ ਆਰੋਪੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।

Leave a Comment