ਖਾਲਸਾ ਏਡ ਵਲੋਂ ਸੀਰੀਆ ਵਿੱਚ ਕੀਤੀ ਗਈ ਸੇਵਾ ਦੀ ਦਲਜੀਤ ਦੁਸਾਂਝ ਨੇ ਇੰਝ ਕੀਤੀ ਸ਼ਲਾਘਾ ! ਪੜੋ ਪੂਰੀ ਖ਼ਬਰ

ਕਲਰਸ ਟੀ. ਵੀ. ਦੇ ਲਾਈਵ ਰਿਐਲਿਟੀ ਸ਼ੋਅ ‘ਰਾਈਜ਼ਿੰਗ ਸਟਾਰ’ ਦੇ ਮੰਚ ਤੋਂ ਜਿਥੇ ਦਿਲਜੀਤ ਨੇ ਖਾਲਸਾ ਏਡ ਦੇ ਸਿਪਾਹੀਆਂ ਦੀ ਤਾਰੀਫ ਕੀਤੀ, ਉਥੇ ਹੀ ਇਨਸਾਨੀਅਤ ਦਾ ਸੁਨੇਹਾ ਵੀ ਦਿੱਤਾ।

ਦਿਲਜੀਤ ਨੇ ਕਿਹਾ, ‘ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਸੀਰੀਆ ਦੇ ਲੋਕ ਇਨ੍ਹੀਂ ਦਿਨੀਂ ਕਿੰਨੇ ਮੁਸ਼ਕਿਲ ਹਾਲਾਤ ‘ਚੋਂ ਲੰਘ ਰਹੇ ਹਨ। ਇੰਝ ਲੱਗਦਾ ਹੈ ਜਿਵੇਂ ਇਨਸਾਨੀਅਤ ਉਥੇ ਖਤਮ ਹੋ ਰਹੀ ਹੈ।

ਖਾਲਸਾ ਏਡ ਦੇ ਰਵੀ ਸਿੰਘ ਸੀਰੀਆ ‘ਚ ਜਾ ਕੇ ਉਥੋਂ ਦੇ ਲੋਕਾਂ ਦੀ ਮਦਦ ਕਰ ਰਹੇ ਹਨ ਤੇ ਉਨ੍ਹਾਂ ਨੂੰ ਦੱਸਦੇ ਹਨ ਕਿ ਉਹ ਇਕੱਲੇ ਨਹੀਂ ਹਨ, ਅਸੀਂ ਸਾਰੇ ਉਨ੍ਹਾਂ ਦੇ ਨਾਲ ਹਾਂ। ਅੱਜ ਮੈਂ ਖਾਲਸਾ ਏਡ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।

ਮੈਂ ਇਹ ਅਰਦਾਸ ਕਰਦਾ ਹਾਂ ਕਿ ਸੀਰੀਆ ਤੇ ਪੂਰੀ ਦੁਨੀਆ ‘ਚ ਸ਼ਾਂਤੀ ਬਣੀ ਰਹੇ।’|ਸਿਰਫ ਦਿਲਜੀਤ ਹੀ ਨਹੀਂ, ਪੂਰੀ ਦੁਨੀਆ ਸੀਰੀਆ ‘ਚ ਹੋ ਰਹੇ ਹਮਲਿਆਂ ‘ਚ ਆਮ ਲੋਕਾਂ ਦੀ ਮੌਤ ‘ਤੇ ਦੁਖੀ ਹੈ।

Leave a Comment