ਇਹ ਕੀ ਕਹਿ ਦਿੱਤਾ ਸਾਧੂ ਸਿੰਘ ਧਰਮਸ਼ੋਤ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਬਾਰੇ ! ਪੜੋ ਪੂਰਾ ਮਾਮਲਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ‘ਤੇ ਦਿੱਤੇ ਬਿਆਨ ਕਾਰਨ ਸੂਬੇ ਵਿੱਚ ਸਿਆਸਤ ਗਰਮਾ ਗਈ ਹੈ।

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਪਣੇ ਇੱਕ ਬਿਆਨ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਪੰਜਾਬ ਕਾਂਗਰਸ ‘ਤੇ ਤਿੱਖੀ ਟਿੱਪਣੀ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਆਜ਼ਾਦ ਫ਼ੌਜੀ ਦੱਸਿਆ ਗਿਆ ਸੀ ਅਤੇ ਇਹ ਵੀ ਕਿਹਾ ਸੀ ਕਿ ਉਹ ਖੁਦ ਹੀ ਕਾਂਗਰਸ ਪਾਰਟੀ ਨੂੰ ਪਸੰਦ ਨਹੀਂ ਕਰਦੇ ਤੇ ਪੰਜਾਬ ਕਾਂਗਰਸ ਵੀ ਕੈਪਟਨ ਨੂੰ ਚੰਗਾ ਨਹੀਂ ਸਮਝਦੀ।

ਭਾਵੇਂ ਕਿ ਬੀਤੇ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਨੇ ਮੋਦੀ ਦੀ ਇਸ ਟਿੱਪਣੀ ਦਾ ਸਖ਼ਤ ਸ਼ਬਦਾਂ ਵਿਚ ਜਵਾਬ ਦੇ ਦਿੱਤਾ ਹੈ ਪਰ ਹਾਲੇ ਵੀ ਇਸ ‘ਤੇ ਚੱਲ ਰਹੇ ਸ਼ਬਦੀ ਜੰਗ ਖ਼ਤਮ ਨਹੀਂ ਹੋਈ ਹੈ। ਹੁਣ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੋਦੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਕੈਪਟਨ ਬਾਰੇ ਬੋਲਣ ਤੋਂ ਪਹਿਲਾਂ ਮੋਦੀ ਆਪਣੇ ਬਿਆਨ ਬਾਰੇ ਦੋਬਾਰਾ ਵਿਚਾਰ ਕਰ ਲੈਣ।

 

ਧਰਮਸੋਤ ਨੇ ਆਖਿਆ ਕਿ ਮੋਦੀ ਵੱਲੋਂ ਦਿੱਤਾ ਬਿਆਨ ਇਕ ਪ੍ਰਧਾਨ ਮੰਤਰੀ ਦਾ ਦਿੱਤਾ ਬਿਆਨ ਨਹੀਂ, ਸਗੋਂ ਉਹ ਪੁਰਾਣੇ ਮੋਦੀ ਵਾਲਾ ਬਿਆਨ ਲਗਦਾ ਹੈ। ਇਹ ਇਕ ਹੋਛੀ ਰਾਜਨੀਤੀ ਹੈ ਤੇ ਭਾਜਪਾ ਦਾ ਹੰਕਾਰ ਟੁੱਟ ਜਾਣਾ ਹੈ।

ਧਰਮਸੋਤ ਨੇ ਕਿਹਾ ਕਿ ਮੋਦੀ ਜੀ, ਤੁਹਾਨੂੰ ਪੰਜਾਬ, ਰਾਜਸਥਾਨ ਤੇ ਮੱਧ ਪ੍ਰਦੇਸ਼ ਨੇ ਨਕਾਰ ਦਿੱਤਾ ਹੈ ਤੇ ਹੁਣ ਜੋ ਤਾਜਾ ਨਤੀਜੇ ਸਾਹਮਣੇ ਆਏ ਹਨ, ਉਸ ਮੁਤਾਬਿਕ ਭਾਜਪਾ ਦੀ ਕੋਈ ਜਿੱਤ ਨਹੀਂ ਹੋਈ ਸਗੋਂ ਕੁਝ ਸੂਬਿਆਂ ਨੇ ਉਥੇ ਪਿਛਲੇ ਵੀਹ-ਪੱਚੀ ਸਾਲ ਤੋਂ ਰਾਜ ਕਰ ਰਹੀਆਂ ਲੈਫਟ ਤੇ ਦੂਜੀਆਂ ਰਾਜਨੀਤਿਕ ਪਾਰਟੀਆਂ ਨੂੰ ਨਕਾਰਿਆ ਹੈ, ਜੋ ਕੈਪਟਨ ਬਾਰੇ ਕਿਹਾ ਹੈ ਉਹ ਗ਼ਲਤ ਹੈ।

ਉਨ੍ਹਾਂ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਪਾਰਟੀ ਪ੍ਰਤੀ ਵਫ਼ਾਦਾਰ ਹਨ ਤੇ ਪਾਰਟੀ ਕੈਪਟਨ ਪ੍ਰਤੀ ਬਿਲਕੁਲ ਸਹੀ ਹੈ। ਉਨ੍ਹਾਂ ਆਖਿਆ ਕਿ ਮੋਦੀ ਭਾਜਪਾ ਦੇ ਵੱਡੇ ਨੇਤਾਵਾਂ ਅਡਵਾਨੀ ਤੇ ਹੋਰਨਾਂ ਨੂੰ ਲਤਾੜ ਕੇ ਆਪ ਪ੍ਰਧਾਨ ਮੰਤਰੀ ਬਣੇ ਹਨ ਜਦਕਿ ਕਾਂਗਰਸ ਪਾਰਟੀ ਵਿੱਚ ਅਜਿਹਾ ਰੁਝਾਨ ਨਹੀਂ ਹੈ। ਰਾਹੁਲ ਗਾਂਧੀ ਪਾਰਟੀ ਦੀ ਕਮਾਂਡ ਸੰਭਾਲ ਰਹੇ ਹਨ ਤੇ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੇ ਇਕ ਵਫ਼ਾਦਾਰ ਸਿਪਾਹੀ ਹਨ।

Leave a Comment